‘ਕਈ ਵਾਰ ਧੁੰਦਲੀਆਂ ਯਾਦਾਂ ਪੱਕੀਆਂ ਯਾਦਾਂ ਨਾਲ਼ੋਂ ਵਧੇਰੇ ਜਜ਼ਬਾਤੀ ਕਰਦੀਆਂ ਹਨ। ਇਹੋ ਉਸ ਪੂਰੀ ਪੀੜ੍ਹੀ ਨਾਲ਼ ਹੋਇਆ ਜੋ ਉਦੋਂ ਬੱਚੇ ਸਨ, ਜਿਨ੍ਹਾਂ ਨੂੰ 1947 ਵਿੱਚ ਭਾਰਤੀ ਉਪਮਹਾਂਦੀਪ ਦੀ ਸਿਆਸੀ ਵੰਡ ਦੇ ਨਤੀਜੇ ਵਜੋਂ ਹੋਏ ਉਜਾੜੇ ਵਿੱਚ ਆਪਣੇ ਮਾਪਿਆਂ ਜਾਂ ਰਿਸ਼ਤੇਦਾਰਾਂ ਸਮੇਤ ਆਪਣੇ ਘਰਾਂ ਤੋਂ ਭੱਜਣਾ ਪਿਆ। ਹਿੰਸਾ, ਜੋ ਉਨ੍ਹਾਂ ਨੇ ਵੇਖੀ ਜਿਸ ਵਿਚ, ਬਹੁਤੀਆਂ ਰਿਪੋਰਟਾਂ ਮੁਤਾਬਕ ਸੈਂਕੜੇ-ਹਜ਼ਾਰਾਂ ਲੋਕ ਕਤਲ, ਅਪੰਗ ਹੋਏ ਅਤੇ ਵੱਖ ਵੱਖ ਤਰੀਕਿਆਂ ਨਾਲ ਆਪਣੇ ਹੀ ਗੁਆਂਢੀਆਂ-ਮਿੱਤਰਾਂ ਹੱਥੋਂ ਬੇਇਜ਼ਤ ਹੋਏ, ਉਨ੍ਹਾਂ ਦੇ ਅੰਤਰਮਨ ਮਨ ਉੱਪਰ ਅਮਿੱਟ ਛਾਪ ਛੱਡ ਗਈ। ਜਿਹੜੇ ਬਚ ਗਏ ਉਹ ਮਰਦੇ ਦਮ ਤੱਕ ਇਕੱਠੇ ਜੁੜਦੇ, ਇੱਕ ਦੂਜੇ ਨਾਲ ਆਪਣੇ ਖੁੱਸ ਗਏ ਘਰਾਂ, ਜ਼ਮੀਨਾਂ, ਚਰਾਗਾਹਾਂ ਅਤੇ ਦਰਿਆਵਾਂ ਬਾਰੇ ਗੱਲਾਂ ਕਰਦੇ। ਉਹ ਆਪਣੇ ਪਿਆਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਘਾਟ ਮਹਿਸੂਸ ਕਰਦੇ; ਜਿਸ ਖ਼ੂਨ-ਖ਼ਰਾਬੇ ਵਿਚ ਵਗੇ ਲਹੂ ਦੇ ਉਹ ਬੇਵੱਸ ਗਵਾਹ ਸਨ, ਉਹ ਉਨ੍ਹਾਂ ਨੂੰ ਡਰਾਉਣੇ ਸੁਪਨੇ ਵਾਂਗ ਡਰਾਉਂਦਾ ਰਹਿੰਦਾ। ਕਈ ਵਾਰ ਅਜਿਹੀਆਂ ਮੁਲਾਕਤਾਂ ਉਨ੍ਹਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਦਾ ਕੰਮ ਵੀ ਕਰਦੀਆਂ।’
Sometimes hazy memories are more emotional than clear ones. This is what happened to an entire generation who were then children, who had to flee their homes along with their parents or relatives in the aftermath of the political partition of the Indian subcontinent in 1947. The violence they witnessed, in which, according to many reports, hundreds of thousands of people were killed, maimed and in various ways humiliated at the hands of their own neighbors and friends, left an indelible impression on them. Those who Those who survived would stick together till death, talking to each other about their lost homes, lands, pastures and rivers. They miss their dear friends and relatives; The carnage in which they were helplessly witnessing the bloodshed would haunt them like a nightmare. Sometimes such meetings would act as a salve on their wounds.
Reviews
There are no reviews yet.